ਅਲਮਾਰੀ 'ਚ ਪਿਆ ਸਾਢੇ ਚਾਰ ਲੱਖ ਰੁਪੈਆ ਅਤੇ ਤਿੰਨ ਤੋਲੇ ਸੋਨੇ ਦੇ ਗਹਿਣੇ ਚੋਰੀ
ਸਮਰਾਲਾ, 23 ਮਈ (ਭਾਰਦਵਾਜ) ਬੀਤੀ ਰਾਤ ਇਥੋਂ ਦੀ ਸਾਹਿਬਜ਼ਾਦਾ ਜੂਝਾਰ ਸਿੰਘ ਕਲੋਨੀ ਵਿੱੱਚ ਇੱਕ ਘਰ 'ਚ ਉਸ ਵਕਤ ਲੱਖਾਂ ਰੁਪਏ ਅਤੇ ਗਹਿਣੇ ਚੋਰੀ ਕਰ ਲਏ ਗਏ ਜਿਸ ਵਕਤ ਸਾਰਾ ਪਰਿਵਾਰ ਗਹਿਰੀ ਨੀਂਦੇ ਸੁੱਤਾ ਹੋਇਆ ਸੀ। ਇਨ੍ਹਾਂ ਚੋਰਾਂ ਨੇ ਰਾਤ ਮੌਕੇ ਕਮਰੇ ਦੀ ਖਿੜਕੀ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਸੁਖਬੀਰ ਸਿੰਘ ਨਾਮੀ ਨੌਜਵਾਨ ਜੋ ਕਿ ਕਰਨ ਹਸਪਤਾਲ ਵਿੱਚ ਲੈਬੋਰਟਰੀ ਦਾ ਕੰਮ ਸੰਭਾਲ ਰਿਹਾ। ਇਹ ਨੌਜਵਾਨ ਇਥੇ ਕਿਰਾਏ ਦੇ ਮਕਾਨ ਵਿੱਚ ਚੁਬਾਰੇ 'ਚ ਰਹਿੰਦਾ ਹੈ। ਰਾਤ ਉਹ ਆਪਣੀ ਪਤਨੀ ਤੇ ਬੱਚੇ ਨਾਲ ਸੁੱਤਾ ਹੋਇਆ ਸੀ। ਸਵੇਰ ਵਕਤ ਕਰੀਬ ਪੰਜ ਵਜੇ ਉਸਨੇ ਦੇਖਿਆ ਕਿ ਘਰ ਵਿਚ ਚੋਰੀ ਹੋ ਚੁੱਕੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਬੀਰ ਸਿੰਘ ਸੁੱਖੀ ਨੇ ਦੱਸਿਆ ਕਿ ਚੋਰਾਂ ਵੱਲੋਂ 3 ਤੋਲੇ ਸੋਨਾ ਅਤੇ ਸਾਢੇ 4 ਲੱਖ ਰੁਪਏ ਨਕਦੀ ਚੋਰੀ ਕੀਤੀ ਗਈ ਹੈ। ਉਸਨੇ ਦੱਸਿਆ ਕਿ ਚੋਰਾਂ ਵੱਲੋਂ ਗੁਆਂਢੀਆਂ ਦੇ ਕੋਠੇ ਉਪਰੋਂ ਦੀ ਆ ਕੇ ਚੁਬਾਰੇ ਦੀ ਖਿੜਕੀ ਦੇ ਨਟ ਖੋਲ ਕੇ ਅੰਦਰ ਦਾਖਲ ਹੋਇਆ ਗਿਆ ਉਸਨੇ ਦੱਸਿਆ ਕਿ ਸਵੇਰੇ ਮੌਕੇ ਜਦ ਮੈਂ ਉਠਿਆ ਤਾਂ ਦੇਖਿਆ ਕਿ ਅਲਮਾਰੀ ਦਾ ਸਾਰਾ ਸਾਮਾਨ ਬਾਹਰ ਖਿਲਰਿਆ ਪਿਆ ਹੈ। ਉਸ ਨੇ ਖੁੱਲ੍ਹੀ ਪਈ ਅਲਮਾਰੀ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ ਨਕਦੀ ਅਤੇ ਗਹਿਣੇ ਚੋਰੀ ਹੋ ਚੁੱਕੇ ਸਨ। ਉਸਨੇ ਦੱਸਿਆ ਕਿ ਬੈੱਡਰੂਮ ਦੇ ਦਰਵਾਜ਼ੇ ਦੇ ਮੂਹਰੇ ਸੋਫੇ ਲਗਾ ਦਿੱਤੇ ਗਏ ਤਾਂ ਜੋ ਮੈਂ ਇਕਦਮ ਦਰਵਾਜ਼ੇ ਤੋਂ ਬਾਹਰ ਨਾ ਨਿਕਲ ਸਕਾਂ। ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
No comments
Post a Comment